ਭੀਖੀ

ਇਤਿਹਾਸ

ਪਿੰਡ ਸਮਾਓ ਤੋ ਬਾਦ ਗੁਰੂ ਜੀ ੧੬੬੫ -੬੬ ਈਸਵੀ ਵਿੱਚ ਭੀਖੀ ਪਿੰਡ ਵਿੱਚ ਪਹੁੰਚੇ| ਇਥੇ ਗੁਰੂ ਜੀ ਇਕ ਜੰਡ ਦੇ ਬ੍ਰਿਛ ਹੇਠਾ ਬੇਠੇ ਸਨ ਅਤੇ ਆਪਣਾ ਘੋੜਾ ਬਨਿਆ ਸੀ | ਇਥੇ ਬਹੁਤ ਸੰਗਤ ਗੁਰੂ ਜੀ ਦੇ ਦਰਸਨ ਕਰਨ ਲਈ ਆਈ ਅਤੇ ਇਥੇ ਇਕ ਦੇਸੂ ਸਰਦਾਰ ਜੋ ਕਿ ਚਹਿਲ ਗੋਤ ਦਾ ਆਗੂ ਸੀ ਅਤੇ ਲਾਲਾਂ ਵਾਲੇ ਸਖੀ ਸਰਵਰ ਦਾ ਚੇਲਾ ਸੀ | ਇਥੇ ਉਸਨੇ ਗੁਰੂ ਜੀ ਜੀ ਦੇ ਉਪਦੇਸ਼ਾ ਤੋ ਪ੍ਰ੍ਵਾਭਿਤ ਹੋ ਕੇ ਸਿਖੀ ਜੀਵਨ ਅਪਣਾਇਆ ਅਤੇ ਉਸਨੇ ਲਾਲਾਂ ਵਾਲੇ ਸਖੀ ਸਰਵਰ ਦਾ ਤਿਆਗ ਕਰ ਦਿੱਤਾ !ਉਸਨੇ ਆਪਣੇ ਘਰ ਵਿਚ ਬਣੇ ਹੋਏ ਸਖੀ ਸਰਵਰ ਦੇ ਅਸਥਾਨ ਨੂ ਢਾਹ ਦਿੱਤਾ ਅਤੇ ਗੁਰੂ ਜੀ ਦੀ ਸੇਵਾ ਕੀਤੀ !ਇਥੋ ਜਾਂਦੇ ਸਮੇ ਗੁਰੂ ਜੀ ਨੇ ਦੇਸੂ ਨੂ ਪੰਜ ਤੀਰ ਦਿਤੇ ਅਤੇ ਕਿਹਾ ਕਿ ਜਦੋ ਤੇਰੇ ਜੇ ਕੋਈ ਸੰਕਟ ਆਵੇ ਤਾ ਇਕ ਤੀਰ ਚਲਾਈ ਤੇ ਤੇਰੇ ਸਾਰੇ ਦੂਰ ਹੋ ਜਾਣਗੇ ਅਤੇ ਇਹਨਾ ਤੀਰ ਦੀ ਸੇਵਾ ਧੂਫ਼ ਬੱਤੀ ਨਾਲ ਕਰੀ | ਗੁਰੂ ਜੀ ਇਥੇ ਕੁਝ ਸਮਾ ਰੁਕੇ ਅਤੇ ਖ਼ਿਆਲਾ ਕਲਾਂ ,ਡਿਖ ,ਮਾਈਸਰਖਾਨਾਂ ਹੁੰਦੇ ਹੋਏ ਮੌੜ ਕਲਾਂ ਚਲੇ ਗਏ |ਜਦੋ ਭਰਾਈਆ ਨੂੰ ਪਤਾ ਚਲਿਆ ਕੇ ਦੇਸੂ ਸਰਦਾਰ ਸਖੀ ਸਰਵਰ ਦੀ ਖੂੰਡੀ ਛੱਡ ਕੇ ਗੁਰੂ ਕਾ ਸਿੰਘ ਬਣ ਗਿਆਹੈ ਤਾ ਓਹਨਾ ਨੂ ਬਹੁਤ ਰੰਜਸ਼ ਹੋਈ! ਓਹਨਾ ਨੇ ਦੇਸੂ ਦੀ ਵਹੁਟੀ ਧਾਈ ਨੂੰ ਸਿਖਾ ਕੇ ਤੀਰ ਤੁੜਵਾ ਕੇ ਚੁੱਲੇ ਵਿੱਚ ਸੁਟਵਾ ਦਿੱਤੇ |ਜਦੋ ਗੁਰੂ ਜੀ ਮੌੜ ਕਲਾਂ ਵਿੱਚ ਦੀਵਾਨ ਲਾਈਬੈਠੇ ਸਨ ਤਾ ਗੁਰੂ ਜੀ ਨੂੰ ਦੇਸੂ ਦੀ ਰਾਣੀ ਵੱਲੋ ਤੀਰ ਚੁੱਲੇ ਵਿੱਚ ਪਾਏ ਜਾਣਦੀ ਖਬਰ ਮਿਲੀ ,ਗੁਰੂ ਜੀ ਨੇ ਕਿਹਾ ਕੇ ਅਸੀਂ ਦੇਸੂ ਨੂੰ ਗੁਰੂ ਨਾਨਕ ਦੀ ਸਿਖੀ ਬਖਸੀ ਸੀ ,ਪਰ ਉਸ ਤੋ ਸੰਭਾਲੀ ਨਹੀ ਗਈ!ਅਸੀਂ ਉਸ ਨੂੰਹ ਦੇਸੂ ਤੋ ਦੇਸ਼ਾ ਦਾ ਰਾਜਾ ਬਣਾਉਣਾ ਚਾਹਿਆ ਪਰ ਓਹ ਦੇਸੂ ਹੀ ਰਹਿ ਗਿਆ| ਗੁਰੂ ਜੀ ਨੇ ਦੇਸੂ ਦੀ ਜੜ੍ਹ ਪੁੱਟੀ ਜਾਣ ਦਿਬ ਭਵਿੱਖਬਾਣੀ ਕੀਤੀ! ਮੌੜ ਕਲਾਂ ਦੀ ਸੰਗਤ ਵਿੱਚ ਦੇਸੂ ਦੇ ਹਿਤੇਸ਼ੀ ਵੀ ਬੈਠੇ ਸਨ ,ਓਹਨਾ ਨੂ ਯਕੀਨ ਨਾ ਆਇਆ , ਓਹ ਪੰਚਾਇਤ ਦੇ ਰੂਪ ਵਿੱਚ ਦੇਸੂ ਨੂੰ ਮਿਲਣ ਲਈ ਭੀਖੀ ਆਏ!ਦੇਸੂ ਨੇ ਪੰਚਾਇਤ ਨੂੰ ਝੂਠ ਬੋਲਿਆ ਕੇ ਓਸਨੇ ਅਜਿਹਾ ਨਹੀ ਕੀਤਾ |ਗੁਰੂ ਜੀ ਨੇ ਦੂਜੀ ਵਾਰ ਫਿਰ ਪੰਚਾਇਤ ਨੂੰ ਭੇਜਿਆ ਤਾ ਓਸਦੀ ਰਾਣੀ ਨੇ ਦੇਸੂ ਨੂੰ ਨਾ ਮਿਲਣ ਦਿੱਤਾ|ਇਸ ਤਰ੍ਹਾ ਪੰਚਾਇਤ ਨੂੰਹ ਯਕੀਨ ਹੋ ਗਿਆ ਕਿ ਦੇਸੂ ਨੇ ਗੁਰੂ ਜੀ ਦੇ ਤੀਰਾ ਦੀ ਬੇਅਦਵੀ ਕੀਤੀ ਹੈ! ਅੰਤਰਜਾਮੀ ਗੁਰੂ ਜੀ ਨੂੰ ਆਵੇਸ਼ ਹੋਇਆ ਤੇ ਓਹਨਾ ਦੇ ਮੂਹੋਂ ਸੁਤੇ ਸਿਧ ਹੀ ਨਿਕਲਿਆ ,” ਚਹਿਲੋ ਤੁਹਾਡੀ ਜੜ ਪੁੱਟੀ ਜਾਵੇਗੀ “| ਉਸ ਸਮੇ ਇਕ ਚਹਿਲ ਗੋਤ ਦੀ ਲੜਕੀ ਜੋ ਮਾਨ ਜੱਟਾ ਦੇ ਘਰ ਵਿਆਹੀ ਹੋਈ ਸੀ | ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠੀ ਸੀ |ਉਸਨੇ ਕਿਹਾ ਕਿ ਹਜੂਰ ਤੁਸੀਂ ਸਾਰੇ ਚਹਿਲਾ ਦੀ ਜੜ ਕਿਓ ਪੁੱਟਦੇ ਹੋ !ਸਾਰੇ ਚਹਿਲਾ ਨੇ ਤੁਹਾਡਾ ਕਿ ਬਿਗਾੜਿਆ ਹੈ ,ਤਾ ਗੁਰੂ ਜੀ ਨੇ ਫ਼ੁਰਮਾਇਆ ਕੇ ਸਾਡਾ ਭਾਵ ਓਹਨਾ ਚਹਿਲਾ ਤੋ ਹੈ ,ਜਿਨ੍ਹਾ ਨੇ ਗੁਰੂ ਘਰ ਨਾਨਕ ਦੇ ਘਰ ਦੀ ਬੇਅਦਬੀ ਕੀਤੀ ਹੈ | ਇਸ ਤਰ੍ਹਾ ਜਦੋ ਦੇਸੂ ਦਾ ਪੁੱਤਰ ਗੇੰਡਾ ਜਵਾਨ ਹੋਇਆ ਤਾ ਉਸਦੀ ਸਾਦੀ ਪਿੰਡ ਸਤੋਜ ਵਿੱਚ ਹੋਈ!ਇਕ ਵਾਰ ਗੇੰਡੇ ਦੇ ਸਾਲੇ ਨੇ ਇਕ ਆਦਮੀ ਨੂੰ ਮਾਰ ਦਿੱਤਾ | ਕਤਲ ਹੋਏ ਆਦਮੀ ਦੇ ਰਿਸ਼ਤੇਦਾਰ ਗੇੰਡੇ ਕੋਲ ਫਰਿਆਦੀ ਹੋਏ!ਇਸ ਤਰ੍ਹਾ ਗੇੰਡੇ ਨੇ ਲੋਕਾਂ ਦੇ ਸਾਹਮਣੇ ਆਪਣੇ ਸਾਲੇ ਨੂ ਮਾਰ ਦਿੱਤਾ ਅਤੇ ਉਸਦੇ ਦੂਜੇ ਸਾਲੇ ਨੇ ਪਿੰਡ ਕਣਕਵਾਲ ਭੰਗੂਆ ਵਾਲਿਆ ਦੀ ਸਹਿ ਤੇ ਭੀਖੀ ਦੇ ਕੋਟ ਦੀਆ ਕੰਧਾ ਨਾਲ ਰਾਤ ਨੂੰ ਪੋੜੀਆ ਲ ਕੇ ਅੰਦਰ ਵੜ ਕੇ ਗੇੰਡੇ ਦਾ ਕਤਲ ਕਰ ਦਿੱਤਾ |ਇਸ ਪਿਛੋਂ ਗੇੰਡੇ ਦੇ ਛੋਟੇ ਬੱਚੇ ਨੂੰ ਸਰੀਕਾਂ ਨੇ ਜਹਿਰ ਦੇ ਕੇ ਮਾਰ ਦਿੱਤਾ ,ਤਾਂ ਜੋ ਵੱਡਾ ਹੋ ਕੇ ਓਹ ਬਦਲਾ ਨਾ ਲੈ ਸਕੇ !ਇਸ ਤਰ੍ਹਾ ਭੀਖੀ ਵਿਚੋਂ ਓਹਨਾ ਦੀ ਵੰਸ ਖ਼ਤਮ ਹੋ ਗਈ! ਇਸ ਤੋ ਇਲਾਵਾ ਭੀਖੀ ਪਿੰਡ ਦੇ ਬਾਣੀਆ ਨੇ ਵੀ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ ਤਾਂ ਗੁਰੂ ਜੀ ਨੇ ਓਹਨਾ ਨੂੰ ਕੇਸ ਦਾੜੀ ਰੱਖਣ ਲਈ ਕਿਹਾ ਤਾ ਅੱਗੋ ਬਾਣੀਆ ਨੇ ਬੇਨਤੀ ਕੀਤੀ ਕੇ ਅਸੀਂ ਕੇਸ ਦਾੜੀ ਤਾਂ ਰੱਖ ਲਵਾਂਗੇ ,ਪਰ ਸਾਡੀ ਸ਼ਾਦੀ ਨਹੀ ਹੋਵੇਗੀ , ਤਾ ਗੁਰੂ ਜੀ ਨੇ ਬਚਨ ਕੀਤਾ ਕੇ ਤੁਸੀਂ ਕੇਸ ਦਾੜੀ ਧਾਰਨ ਕਰੋ ,ਤੁਹਾਡੇ ਇਕ ਛੱਡ ਚਾਰ ਚਾਰ ਵਿਆਹ ਹੋਣਗੇ| ਇਸ ਕਰਕੇ ਇਥੋ ਦੇ ਬਾਣੀਏ ਲੋਕਾਂ ਦੀ ਗੁਰੂ ਘਰ ਪ੍ਰਤੀ ਸ਼ਰਧਾ ਹੈ |

ਗੁ:ਸਾਹਿਬ ਪਾ:ਨੌਵੀ ,ਭੀਖੀ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ : 10
ਗੁਰਦੁਆਰਾ ਸਾਹਿਬ ਦੇ ਮੈਨੇਜਰ ਦਾ ਨਾਮ :ਗੁਰਮੀਤ ਸਿੰਘ
ਫੋਨ ਨੰਬਰ : 84370 08077

ਨੋਟ : ਪ੍ਰਬੰਦਕ S.G.P.C 

ਗੁ:ਮਾਤਾ ਸਿਖਣੀ ਜੀ ਵਾ: ਨੰ 12

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ : 4
ਗ੍ਰੰਥੀ ਸਿੰਘ ਦਾ ਨਾਮ :
ਫੋਨ ਨੰਬਰ : 88727 60169
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ ਸੁਖਵਿੰਦਰ ਸਿੰਘ
ਫੋਨ ਨੰਬਰ :9815304174
ਗੁਰਦੁਆਰਾ ਸਾਹਿਬ ਦੇ ਸਕੱਤਰ ਦਾ ਨਾਮ : ਸੁਖਜੀਤ ਸਿੰਘ
ਫੋਨ ਨੰਬਰ :

ਗੁ:ਬਾਬਾ ਜੀਵਨ ਸਿੰਘ ਜੀ ਵਾ:ਨੰ 12

babajeewansingh

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ : 2
ਗ੍ਰੰਥੀ ਸਿੰਘ ਦਾ ਨਾਮ : ਗੁਰਜੰਟ ਸਿੰਘ
ਫੋਨ ਨੰਬਰ : 98147 92378
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ :ਅਮਰੀਕ ਸਿੰਘ
ਫੋਨ ਨੰਬਰ : 98147 83270
ਗੁਰਦੁਆਰਾ ਸਾਹਿਬ ਦੇ ਸਕੱਤਰ ਦਾ ਨਾਮ : ਰਘਬੀਰ ਸਿੰਘ
ਫੋਨ ਨੰਬਰ :

ਗੁ:ਬਾਬਾ ਵਿਸ਼ਵਕਰਮਾ ਵਾ:ਨੰਬਰ:1

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ : 5
ਗ੍ਰੰਥੀ ਸਿੰਘ ਦਾ ਨਾਮ : ਜਤਿੰਦਰ ਸਿੰਘ
ਫੋਨ ਨੰਬਰ : 99140 87389
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ ਹਰਨੈਲ ਸਿੰਘ
ਫੋਨ ਨੰਬਰ : 98151 30495
ਗੁਰਦੁਆਰਾ ਸਾਹਿਬ ਦੇ ਸਕੱਤਰ ਦਾ ਨਾਮ : ਕਾਲਾ ਸਿੰਘ
ਫੋਨ ਨੰਬਰ :

ਗੁ:ਬੁੰਗਾ ਸਾਹਿਬ ਜੀ ਵਾ:ਨੰ 10

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ : 5
ਗ੍ਰੰਥੀ ਸਿੰਘ ਦਾ ਨਾਮ : ਬਾਬਾ ਲਾਲ ਸਿੰਘ
ਫੋਨ ਨੰਬਰ : 95923 25022
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ :ਬਾਬਾ ਲਾਲ ਸਿੰਘ
ਫੋਨ ਨੰਬਰ : 95923 25022

ਗੁ:ਭਗਤ ਰਵਿਦਾਸ ਜੀ ਵਾ:ਨੰ:8

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ : 3
ਗ੍ਰੰਥੀ ਸਿੰਘ ਦਾ ਨਾਮ : ਹਰਜੀਤ ਸਿੰਘ
ਫੋਨ ਨੰਬਰ : 97795 07633
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ :ਗੁਰਤੇਜ ਸਿੰਘ
ਫੋਨ ਨੰਬਰ : 98153 05529
ਗੁਰਦੁਆਰਾ ਸਾਹਿਬ ਦੇ ਸਕੱਤਰ ਦਾ ਨਾਮ : ਕੇਵਲ ਸਿੰਘ
ਫੋਨ ਨੰਬਰ : 9815305529

 

Back                                                                                         ਗਤੀਵਿਧੀਆਂ ਦੀ ਸੂਚੀ