ਇਤਿਹਾਸ
ਜਦੋਂ ਸ਼੍ਰੀ ਗੁਰੂ ਤੇਗ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਆਏ ਤਾਂ ਉਸ ਸਮੇ ਮਾਲਵੇ ਦੇ ਪਿੰਡਾ ਵਿੱਚ ਦੀ ਹੁੰਦੇ ਹੋਏ ਜਦੋਂ ਸੰਮਤ ਈਸ਼ਵੀ ੧੬੬੫,੨੩ ਪੋਹ ਨੂੰ ਪਿੰਡ ਭੁਪਾਲ ਪਹੁੰਚੇ ਅਤੇ ਗੁਰੂਦਵਾਰਾ ਸ਼੍ਰੀ ਅਟਕ੍ਸਰ ਸਾਹਿਬ ਰੁਕੇ ਸਨ | ਉਸ ਸਮੇ ਜਦੋ ਪਿੰਡ ਦੇ ਇਕ ਭਾਈ ਵੀਰਨ ਜੀ ਨੂ ਪਤਾ ਲਗਿਆ ਕੇ ਗੁਰੂ ਜੀ ਨਗਰ ਵਿਚੋਂ ਲੰਘ ਚੁਕੇ ਹਨ ਅਤੇ ਅਸੀਂ ਓਹਨਾ ਦੀ ਕੋਈ ਸੇਵਾ ਨਹੀ ਕੀਤੀ ਤਾ ਓਹਨਾ ਬਹੁਤ ਹਿਮੱਤ ਨਾਲ ਭੱਜ ਕੇ ਪਿੰਡ ਤੋ ਦੋ ਕਿਲੋਮੀਟਰ ਜਾ ਕੇ ਗੁਰੂ ਜੀ ਦੇ ਘੋੜ੍ਹੇ ਦੀ ਲਗਾਮ ਫੜ ਕੇ ਬੇਨਤੀਕੀਤੀ ਕੇ ਗੁਰੂ ਜੀ ,ਇਸ ਪਿੰਡ ਦੀਆ ਸੰਗਤਾ ਤੁਹਾਨੂੰ ਮਿਲਣ ਆ ਰਹੀਆ ਹਨ ਤਾਂ ਗੁਰੂ ਜੀ ਨੇ ਭਾਈ ਜੀ ਦੀ ਬੇਨਤੀ ਨੂ ਮੰਨਦੇ ਹੌਏ ਇਸ ਅਸ਼ਥਾਨ ਤੇ ਠਹਿਰ ਗਏ| ਓਸ ਸਮੇ ਗੁਰੂ ਜੀ ਦੇ ਨਾਲ ਕੁਝਸੰਗਤਾ ਪੈਦਲ ਅਤੇ ਘੋੜ ਸਵਾਰ ਸਨ |ਗੁਰੂ ਜੀ ਨੇ ਆਪਣਾ ਘੋੜਾ ਇਕ ਵਣ ਨਾਲ ਬਨਿਆ ਅਤੇ ਉਸ ਸਮੇ ਵਣ ਦੇ ਸੱਜੇ ਹੱਥ ਇਕ ਛੱਪੜੀ ਸੀ ਜੋ ਕੇ ਹੁਣ ਇਕ ਸਰੋਵਰ ਬਣ ਗਈ ਹੈ | ਗੁਰੂ ਜੀ ਨੇ ਵਣ ਤੋ ੫੦ ਮੀਟਰ ਦੀ ਦੂਰੀ ਤੇ ਜਾ ਕੇ ਆਪਣਾ ਆਸ਼ਣ ਲਾਇਆ ਅਤੇ ਬੈਠ ਕੇ ਸੰਗਤਾ ਨੂ ਉਪਦੇਸ਼ ਦੇਣ ਉਪਰੰਤ ਇਸ ਛੱਪੜੀ ਵਿੱਚ ਇਸਨਾਨ ਕੀਤਾ ਅਤੇ ਸੰਗਤਾ ਨੂ ਬਚਨ ਕੀਤਾ ਕੇ ਜੋ ਇਸ ਵਿੱਚ ਸ਼ਰਧਾ ਨਾਲ ਇਸਨਾਨ ਕਰੇਗਾ ਉਸ ਦੇ ਰੋਗ ਖੁਰਕ ,ਫ਼ੋੜੇ ਅਤੇ ਫਿਨਸੀ ਦੂਰ ਹੋਣਗੇ| ਇਸਨਾਨ ਕਰਨ ਉਪਰੰਤ ਗੁਰੂ ਜੀ ਆਸ਼ਣ ਤੇ ਸਜ ਗਏ ਤੇ ਭਾਈ ਵੀਰਨ ਜੀ ਨੂ ਪੁਛਿਆ ਕੇ ਭਾਈ ਜੀ ਤੇਰੀ ਕਿ ਇਛਾ ਹੈ ਤਾਂ ਭਾਈ ਵੀਰਨ ਜੀ ਨੇ ਕਿਹਾ ਕੇ ਗੁਰੂ ਜੀ ਤੁਹਾਡਾ ਦਿੱਤਾ ਸਭ ਕੁਝ ਹੈ| ਤੀਸ਼ਰੀ ਵਾਰ ਬਚਨ ਕਰਨ ਤੇ ਭਾਈ ਵੀਰਨ ਜੀ ਨੇ ਗੁਰੂ ਸਾਹਿਬ ਨੂ ਬੇਨਤੀ ਕੀਤੀ ਕੇ ਸਾਡੀ ਕਈ ਪੀੜੀਆ ਤੋ ਲੈ ਕੇ ਪਰਿਵਾਰ ਵਿੱਚ ਇਕੱਲੇ-ਇਕੱਲੇ ਬਜੁਰਗ ਆ ਰਹੇ ਹਨ ,ਪਰਿਵਾਰ ਵਿੱਚ ਕੋਈ ਵਾਧਾ ਨਹੀ ਹੀ ਰਿਹਾ|ਫਿਰ ਗੁਰੂ ਜੀ ਨੇ ਭਾਈ ਵੀਰਨ ਜੀ ਨੂੰ ਵਰ ਦਿੱਤਾ ਕੇ ,”ਅੱਜ ਤੋ ਤੁਹਾਡੀ ਇਸ਼ਾ ਸਦਕਾ ਏਡਾ ਵੱਡਾ ਪਰਿਵਾਰ ਵਧ ਫੁੱਲ ਜਾਉ ਕੇ ਇਕ ਡੰਗ ਦਾ ਸਵਾ ਸੇਰ ਲੂਣ ਤੌੜੀ ਵਿੱਚ ਪਿਆ ਕਰੂ”, ਇਹ ਵਰ ਦੇ ਕੇ ਗੁਰੂ ਜੀ ਨਿਤਨੇਮ ਵਿੱਚ ਲਗਨ ਹੋ ਗਏ! ਹੁਣ ਅੱਜ ਕਲ ਭਾਈ ਵੀਰਨ ਜੀ ਦਾ ਪਰਿਵਾਰ ਪਿੰਡ ਭੂਪਾਲ ਜ਼ਿਲਾਮਾਨਸਾ ਵਿੱਚ ਵੱਸ ਰਿਹਾ ਹੈ ਜੋ ਤਕਰੀਬਨ ੩੦੦ ਤੋ ਜਿਆਦਾ ਘਰ ਹਨ ਅਤੇ ਗੁਰੂ ਜੀ ਦੇ ਬਚਨ ਸਦਕਾ ਭਾਈ ਜੀ ਦਾ ਵੱਧ ਫੁੱਲ ਰਿਹਾ ਹੈ | ਹੁਣ ਇਸ ਗੁਰੂਘਰ ਦੀ ਸੇਵਾ ਬਾਬਾ ਠਾਕੁਰ ਸਿੰਘ ਜੀ ਕਰ ਰਹੇ ਹਨ! ਉਹ ਆਪਣੀ ਸਾਰੀ ਜਿੰਦਗੀ ਇਸ ਅਸਥਾਨ ਦੀ ਕਾਰ ਸੇਵਾ ਲਈ ਬਤੀਤ ਕਰ ਰਹੇ ਹਨ| ਗੁਰੂਘਰ ਦੀ ਇਮਾਰਤ ਦੀ ਸੇਵਾ ਦਾ ਕੰਮ ਅਜੇ ਅਧੂਰਾ ਹੈ! ਇਸ ਗੁਰੂਦਵਾਰਾ ਸਾਹਿਬ ਜੀ ਦੇ ਨਾਲ ਕੋਈ ਜਮੀਨ ਨਹੀ ਹੈ ਜੋ ਕੇ ਸੰਗਤਾ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਦਾ ਕੰਮ ਚਲ ਰਿਹਾ ਹੈ|
ਗੁ:ਅਟਕ੍ਸਰ ਸਾਹਿਬ ਪਾ:ਨੌਵੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ | : 8 |
ਗ੍ਰੰਥੀ ਸਿੰਘ ਦਾ ਨਾਮ | : ਬਾਬਾ ਠਾਕੁਰ ਸਿੰਘ ਜੀ |
ਫੋਨ ਨੰਬਰ | : 95923 45541 |
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ | : ਬਾਬਾ ਠਾਕੁਰ ਸਿੰਘ ਜੀ |
ਫੋਨ ਨੰਬਰ | : 95923 45541 |
ਗੁ:ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ | : 10 |
ਗ੍ਰੰਥੀ ਸਿੰਘ ਦਾ ਨਾਮ | : ਦਰਸ਼ਨ ਸਿੰਘ |
ਫੋਨ ਨੰਬਰ | : 94653 59443 |
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਨਾਮ | :ਬਲਵੰਤ ਸਿੰਘ |
ਫੋਨ ਨੰਬਰ | : 94632 47540 |
Back ਗਤੀਵਿਧੀਆਂ ਦੀ ਸੂਚੀ